907View
1m 41sLenght
7Rating

This video has everything you need to know about Murrah Buffalo - Its physical characteristics, milk yield and its advantages. ਮੁੱਰਾ ਮੱਝ: - ਮੁੱਰਾ ਮੱਝ ਹਰਿਆਣਾ, ਦਿੱਲੀ, ਜੀਂਦ ਅਤੇ ਪੰਜਾਬ ਵਿੱਚ ਪਟਿਆਲਾ ਅਤੇ ਨਾਭਾ ਵਿਖੇ ਪਾਈ ਜਾਂਦੀ ਹੈ। - ਪਸ਼ੂਧਨ ਵਿੱਚ ਪ੍ਰਮੁੱਖ ਨਸਲ ਹੋਣ ਕਰਕੇ ਇਸਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ। - ਇਸ ਮੱਝ ਦੀ ਇੱਕ ਵੱਡੀ ਮਹੱਤਤਾ ਇਹ ਵੀ ਹੈ ਕਿ ਇਸ ਦਾ ਬੱਚਾ ਵੀ ਅਸਾਨੀ ਨਾਲ ਲੱਗਪੱਗ 30 ਹਜਾਰ ਰੁਪਏ ਤੱਕ ਵਿਕ ਜਾਂਦਾ ਹੈ ਮੁੱਰਾ ਦੀਆ ਸਰੀਰਿਕ ਵਿਸ਼ੇਸ਼ਤਾਵਾ: - ਇਸ ਨਸਲ ਦਾ ਰੰਗ ਕਾਲਾ ਸ਼ਾਹ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਚਿੱਟਾ ਹੁੰਦਾ ਹੈ। - ਇਹ ਦਿਨ ਵਿੱਚ ਲੱਗਪੱਗ 14-16 ਲੀਟਰ ਦੁੱਧ ਦਿੰਦੀ ਹੈ । - ਇਸਦੇ ਸਿੰਗ ਛੋਟੇ ਅਤੇ ਕੁੰਢੇ, ਪੂਛ ਲੰਬੀ ਖੁੱਚਾਂ ਤਕ, ਧੌਣ ਅਤੇ ਸਿਰ ਪਤਲਾ, ਭਾਰਾ ਲੇਵਾ ਅਤੇ ਥਣ ਲੰਬੇ ਹੁੰਦੇ ਹਨ। - ਇਨ੍ਹਾਂ ਦਾ ਭਾਰ ਤਕਰੀਬਨ 430 ਕਿਲੋ ਮਾਦਾ ਅਤੇ 575 ਕਿਲੋ ਨਰ ਹੁੰਦਾ ਹੈ। - ਇਹ ਨਸਲ ਇੱਕ ਸੂਏ ਵਿੱਚ 1700-1800 ਕਿਲੋ ਦੁੱਧ ਪੈਦਾ ਕਰਦੀ ਹੈ ਅਤੇ ਦੁੱਧ ਦੀ ਥਿੰਦਿਆਈ 7% ਹੁੰਦੀ ਹੈ। - ਇਸਦਾ ਸਰੀਰ ਗਰਮੀ ਅਤੇ ਸਰਦੀ ਵਾਲੇ ਤਾਪਮਾਨ ਨੂੰ ਅਸਾਨੀ ਨਾਲ ਝੱਲ ਸਕਦਾ ਹੈ । Click Here For Subscribe to Our YouTube Channel: https://www.youtube.com/channel/UC6IQ-87O7u7ROSi6JHHuq1Q To Visit Our Website & to Know More about Dairy Farming in India, click: http://apnikheti.com Like Us On Facebook: https://www.facebook.com/apnikhetii/